kraamaat@gmail.com
+ +92 333-430-6384


چڑھدے پنجاب توں اِک نظم


Punjabi poetry/پنجابی شاعری June 22, 2020


صدمے

یاں تے مینوں پت جھڑ کردے

یاں کوئی رُت بہار

وچ وچالے دے موسم

نانہ من نوں بھاؤندے نیں

بیماراں دے حال اوہ ہی

سمجھ سکدے نیں جو جا کے

اک وار اکھیں ویکھ آؤندے نیں

سوئی گواچی دے فکر

تے محبت گواچی دے

صدمے ہوندے نیں

چھاواں چھاواں ای ہوندیاں نیں

تجربے تے دُھپ دے سفر

دے ہوندے نیں

کسے دی یاد وچ

جِنے مرضی وہائی جاؤ

ہنجوواں دے پرچھاویں نہیں

بس نشان ہوندے نیں

بندے دی میں انھیاں

کر دیندی ہے بندے نوں

عشق 'چ تے لوک

پاگل ہوندے نیں

٭٭٭٭٭

ਸਦਮੇਂ

ਜਾਂ ਤੇ ਮੈਨੂੰ ਪੱਤਝੜ ਕਰਦੇ

ਜਾਂ ਕੋਈ ਰੁੱਤ ਬਹਾਰ

ਵਿਚ ਵਿਚਾਲੇ ਦੇ ਮੌਸਮ

ਨਾ ਮਨ ਨੂੰ ਭਾਉਂਦੇ ਨੇ।

ਬਿਮਾਰਾਂ ਦੇ ਹਾਲ ਉਹ ਹੀ

ਸਮਝ ਸਕਦੇ ਨੇ ਜੋ ਜਾਕੇ

ਇਕ ਵਾਰ ਅੱਖੀਂ ਵੇਖ ਆਉਂਦੇ ਨੇ।

ਸੁਈ ਗਵਾਚੀ ਦੇ ਫ਼ਿਕਰ

ਤੇ ਮੁਹੱਬਤ ਗਵਾਚੀ ਦੇ

ਸਦਮੇਂ ਹੁੰਦੇ ਨੇ।

ਛਾਵਾਂ ਛਾਵਾਂ ਹੀ ਹੁੰਦੀਆਂ ਨੇ

ਤਜੁਰਬੇ ਤੇ ਧੁੱਪ ਦੇ ਸਫ਼ਰ

ਦੇ ਹੁੰਦੇ ਨੇ।

ਕਿਸੇ ਦੀ ਯਾਦ ਵਿੱਚ

ਜਿੰਨੇ ਮਰਜ਼ੀ ਵਹਾਈ ਜਾਉ

ਹੰਜੂਆਂ ਦੇ ਪਰਛਾਵੇਂ ਨਹੀਂ

ਬੱਸ ਨਿਸ਼ਾਨ ਹੁੰਦੇ ਨੇ

ਬੰਦੇ ਦੀ ਮੈਂ ਅੰਨ੍ਹਿਆਂ

ਕਰ ਦੇਂਦੀ ਹੈ ਬੰਦੇ ਨੂੰ

'ਇਸ਼ਕਚ ਤੇ ਲੋਕ

ਪਾਗ਼ਲ ਹੁੰਦੇ ਨੇ।

٭٭٭٭٭