kraamaat@gmail.com
+ +92 333-430-6384


اِک نظم ۔۔۔۔۔٭رویل شاعری٭


پرجندر کلیر April 14, 2021


اِک نظم ۔۔۔۔۔٭رویل شاعری٭

پرجندر کلیر

گل کہن چ کیہ مزاسجناں

جد ہووے چپ سزا سجناں

پھر بولاں توں ودھ چُپ رڑکے

دساں نہ جدوں وجھاسجناں

گل کہن چ کیہ.....

غلطی میری چاہے اپنی گن

اوکھے ہوندے رس کٹنے دن

بس دل چاہے چُپ توڑ دیواں

اس پیار نوں دے درزا سجناں

گل کہن چ کیہ.....

توں بولیں چاہے چُپ وٹّ لیں

تیرے غصے چوں وی پیار دِسے

کر لے چاہے ظلم وستم

چل تیری اے رضا سجناں

گل کہن چ کیہ.....

٭٭٭٭٭

ਗੱਲ ਕਹਿਣ ਚ ਕੀ ਮਜ਼ਾ ਸੱਜਣਾਂ
ਜਦ ਹੋਵੇ ਚੁੱਪ ਸਜ਼ਾ ਸੱਜਣਾਂ
ਫ਼ਿਰ ਬੋਲਾਂ ਤੋਂ ਵੱਧ ਚੁੱਪ ਰੜਕੇ
ਦੱਸਾਂ ਨਾ ਜਦੋਂ ਵਜ੍ਹਾ ਸੱਜਣਾਂ
ਗੱਲ ਕਹਿਣ ਚ ਕੀ.....
ਗ਼ਲਤੀ ਮੇਰੀ ਚਾਹੇ ਅਪਣੀ ਗਿਣ
ਔਖੇ ਹੁੰਦੇ ਰੁੱਸ ਕੱਟਣੇ ਦਿਨ
ਬਸ ਦਿਲ ਚਾਹੇ ਚੁੱਪ ਤੋੜ ਦੇਵਾਂ
ਇਸ ਪਿਆਰ ਨੂੰ ਦੇ ਦਰਜ਼ਾ ਸੱਜਣਾਂ
ਗੱਲ ਕਹਿਣ ਚ ਕੀ.....
ਤੂੰ ਬੋਲੇਂ ਚਾਹੇ ਚੁੱਪ ਵੱਟ ਲੇਂ
ਤੇਰੇ ਗੁੱਸੇ ਚੋਂ ਵੀ ਪਿਆਰ ਦਿਸੇ
ਕਰ ਲੇ ਚਾਹੇ ਜ਼ੁਲਮ-ਓ-ਸਿਤਮ
ਚੱਲ ਤੇਰੀ ਏ ਰਜ਼ਾ ਸੱਜਣਾਂ
ਗੱਲ ਕਹਿਣ ਚ ਕੀ.....