kraamaat@gmail.com
+ +92 333-430-6384
Punjabi poetry/Chinder kaur
June 09, 2020
کنڈیاں دی گرفت وچ رہیا گلاب
ایہناں توں باہر ہو ایہنوں
کھِڑنا نہ آیا
اَج دی شام وی گزر گئی
چھتاں بنیریاں تے چڑھ چڑھ ویکھیا
چن نظریں آیا
ہتھ نہ آیا
اوہدے منن تے نہیں
اوہدے رُسن تے لکھی
کوتا 'چ ودھ نکھار آیا
میرے خط اوہدے تک اپڑدے ای نہیں
تاہیوں نہ اج تک کوئی
جواب پیغام آیا
میں ہُن وی اوس نشے چ آں
جے اوہدی پہلی نظر نے پیایا
غم چ گھُل گئے اوہ لوک
غم جہناں نوں گھول کے نہ پینا آیا
پنجاں ویلیاں دی نمازی تے نہیں میں
رب دے ہر جیاں چوں پر
رب نظر آیا
٭٭٭٭٭
ਪਹਿਲੀ ਨਜ਼ਰ
ਕੰਡਿਆਂ ਦੀ ਗ੍ਰਿਫਤ 'ਚ ਰਿਹਾ ਗੁਲਾਬ
ਇਹਨਾਂ ਤੋਂ ਬਾਹਰ ਹੋ ਇਹਨੂੰ
ਖਿੜਨਾ ਨਾ ਆਇਆ।
ਅੱਜ ਦੀ ਸ਼ਾਮ ਵੀ ਗੁਜ਼ਰ ਗਈ
ਛੱਤਾਂ ਬਨੇਰਿਆਂ’ਤੇ ਚੜ੍ਹ-ਚੜ੍ਹ ਵੇਖਿਆ
ਚੰਨ ਨਜ਼ਰੀਂ ਆਇਆ
ਹੱਥ ਨਾ ਆਇਆ।
ਉਹਦੇ ਮੰਨਣ ‘ਤੇ ਨਹੀਂ
ਉਹਦੇ ਰੁੱਸਣ’ਤੇ ਲਿਖੀ
ਕਵਿਤਾ' ਚ ਵੱਧ ਨਿਖਾਰ ਆਇਆ।
ਮੇਰੇ ਖ਼ਤ ਉਹਦੇ ਤੱਕ ਅੱਪੜਦੇ ਹੀ ਨਹੀਂ
ਤਾਹੀਓਂ ਨਾ ਅੱਜ ਤੱਕ ਕੋਈ
ਜਵਾਬੀ ਪੈਗ਼ਾਮ ਆਇਆ
ਮੈਂ ਹੁਣ ਵੀ ਉਸੇ ਨਸ਼ੇ ਚ ਹਾਂ
ਜੋ ਉਹਦੀ ਪਹਿਲੀ ਨਜ਼ਰ ਨੇ ਪਿਆਇਆ
ਗਮ 'ਚ ਘੁਲ ਗਏ ਉਹ ਲੋਕ
ਗ਼ਮ ਜਿਹਨਾਂ ਨੂੰ ਘੋਲ ਕੇ ਨਾ ਪੀਣਾ ਆਇਆ
ਪੰਜਾਂ ਵੇਲਿਆਂ ਦੀ ਨਮਾਜ਼ੀ ਤੇ ਨਹੀਂ ਮੈਂ
ਰੱਬ ਦੇ ਹਰ ਜੀਆ ਚੋਂ ਪਰ
ਰੱਬ ਨਜ਼ਰ ਆਇਆ।
(ਇਹ ਸਦੀ ਵੀ ਤੇਰੇ ਨਾਉਂ )ਵਿੱਚੋਂ