kraamaat@gmail.com
+ +92 333-430-6384
پنجابی شاعری
June 29, 2020
اُلّی
چھہندر کور
کچھ اکھر تیرے ورگے
کچھ شبد چیتر دیاں
جادوگریاں ورگے
گونگے ہی بنے رہن گے
عمر بھر
شاید
تے اُلّی لگ جائے گی
میں لکھ نہ سکاں گی
نہ بول سکاں گی
صرف اس کرکے کہ
میں عورت ہاں!
٭٭٭٭٭
ਉੱਲੀ
ਕੁਛ ਅੱਖਰ ਤੇਰੇ ਵਰਗੇ
ਕੁਛ ਸ਼ਬਦ ਚੇਤਰ ਦੀਆਂ
ਜਾਦੂਗਰੀਆਂ ਵਰਗੇ
ਗੂੰਗੇ ਹੀ ਬਣੇ ਰਹਿਣਗੇ
ਉਮਰ ਭਰ
ਸ਼ਾਇਦ
ਤੇ ਉੱਲੀ ਲੱਗ ਜਾਏਗੀ
ਮੈਂ ਲਿਖ ਨਾ ਸਕਾਂਗੀ
ਨਾ ਬੋਲ ਸਕਾਂਗੀ
ਸਿਰਫ ਇਸ ਕਰਕੇ ਕਿ
ਮੈਂ ਔਰਤ ਹਾਂ!